ਸੁਨਾਮ (ਰਮੇਸ਼ ਗਰਗ) : ਅਰੋੜਾ ਨੇ ਪਹਿਲੇ ਨਵਰਾਤੇ ਦੇ ਪਵਿੱਤਰ ਮੌਕੇ 'ਤੇ ਹਲਕਾ ਵਾਸੀਆਂ ਨੂੰ ਕਰੀਬ 09 ਕਰੋੜ ਰੁਪਏ ਦੀ ਲਾਗਤ ਨਾਲ ਬੱਸ ਸਟੈਂਡ ਸੁਨਾਮ ਦੇ ਨੇੜੇ ਤਿਆਰ ਹੋਏ ਰੇਲਵੇ ਅੰਡਰ ਬ੍ਰਿਜ (ਆਰ.ਯੂ.ਬੀ.) ਦਾ ਤੋਹਫ਼ਾ ਦਿੱਤਾ ਅਤੇ ਅੱਜ ਆਵਾਜਾਈ ਦੀ ਸ਼ੁਰੂਆਤ ਕਰਵਾਈ ਗਈ। ਇਸ ਪ੍ਰੋਜੈਕਟ ਦੇ ਚਾਲੂ ਹੋਣ ਨਾਲ ਇੰਦਰਾ ਬਸਤੀ ਸਾਈਡ ਅਤੇ ਸ਼ਹਿਰ ਦੇ ਮੁੱਖ ਹਿੱਸੇ ਵਿਚਕਾਰ ਸਿੱਧੀ ਕੁਨੈਕਟੀਵਿਟੀ ਸਥਾਪਤ ਹੋ ਗਈ ਹੈ, ਜੋ ਕਿ ਸਾਲਾਂ ਤੋਂ ਹਲਕਾ ਵਾਸੀਆਂ ਦੀ ਇੱਕ ਮੁੱਖ ਮੰਗ ਸੀ।
ਕਰੀਬ ਡੇਢ ਸਾਲ ਤੋਂ ਸ਼ੁਰੂ ਇਸ ਪੁੱਲ ਦੇ ਨਿਰਮਾਣ ਦੀ ਕਹਾਣੀ ਬਹੁਤ ਹੀ ਦਿਲਚਸਪ ਹੈ ਜਨਵਰੀ 2023 ਵਿੱਚ ਇਸ ਸਬੰਧੀ ਪਹਿਲੀ ਬੈਠਕ ਚੰਡੀਗੜ੍ਹ ਵਿਖੇ ਕੀਤੀ ਗਈ ਇਸ ਤੋਂ ਬਾਅਦ ਮੀਟਿੰਗਾਂ ਦਾ ਸਿਲਸਿਲਾ ਸੁਨਾਮ ਅੰਬਾਲਾ ਚੰਡੀਗੜ੍ਹ ਚੱਲਦਾ ਰਿਹਾ।
ਮੈਨੂੰ ਇਸ ਗੱਲ ਦਾ ਮਾਣ ਕਿ ਇਸ ਨਿਰਮਾਣ ਲਈ ਮੰਤਰੀ ਸਾਹਿਬ ਨੇ ਇਸ ਪ੍ਰੋਜੈਕਟ ਦੀ ਜਿੰਮੇਵਾਰੀ ਮੈਨੂੰ ਸੌਂਪੀ। ਇਸ ਪ੍ਰੋਜੈਕਟ ਵਿੱਚ ਮੇਰਾ ਪਸੀਨਾ ਹੀ ਨਹੀਂ ਮੇਰਾ ਖੂਨ ਵੀ ਡੁਲਿਆ ਹੈ ਯਾਦ ਰਹੇ ਭਵਾਨੀਗੜ੍ਹ ਵਿਖੇ ਮੇਰੇ ਹੋਏ ਐਕਸੀਡੈਂਟ ਸਮੇਂ ਵੀ ਮੈਂ ਇਸ ਅੰਡਰ ਬਿਜ ਲਈ ਅੰਬਾਲੇ ਆਫਿਸਰਾਂ ਨਾਲ ਮੀਟਿੰਗ ਕਰਕੇ ਪਰਤ ਰਿਹਾ ਸੀ। ਇਸ ਲਈ ਇਹ ਪ੍ਰੋਜੈਕਟ ਮੇਰੀ ਰੂਹ ਦਾ ਪ੍ਰੋਜੈਕਟ ਰਿਹਾ। ਮਨਸ਼ਾ ਇੱਕੋ ਰਹੀ ਕਿ ਜਦੋਂ ਕਦੇ ਇਤਿਹਾਸ ਲਿਖਿਆ ਜਾਵੇਗਾ ਤਾਂ ਇਹ ਪੁੱਲ ਦੇ ਨਿਰਮਾਣ ਦੀ ਚਰਚਾ ਵਿੱਚ ਸ਼ਾਇਦ ਮੇਰਾ ਜਿਕਰ ਵੀ ਕਦੇ ਆ ਜਾਵੇ।
ਇਸ ਅੰਡਰ ਬ੍ਰਿਜ ਦੇ ਬਣਨ ਨਾਲ ਸਭ ਤੋਂ ਵੱਡਾ ਲਾਭ ਇਹ ਹੋਇਆ ਹੈ ਕਿ ਹੁਣ ਲੋਕਾਂ ਨੂੰ ਰੇਲਵੇ ਫਾਟਕ ਬੰਦ ਰਹਿਣ ਕਾਰਨ ਹੋਣ ਵਾਲੀ ਲੰਬੀ ਉਡੀਕ ਤੋਂ ਛੁਟਕਾਰਾ ਮਿਲ ਗਿਆ ਹੈ। ਪਹਿਲਾਂ ਲੋਕਾਂ ਨੂੰ ਘੰਟਿਆਂ ਤੱਕ ਇੰਤਜ਼ਾਰ ਕਰਨਾ ਪੈਂਦਾ ਸੀ।
ਇਹ ਰੇਲਵੇ ਅੰਡਰ ਬ੍ਰਿਜ ਸਿਰਫ਼ ਇੱਕ ਆਵਾਜਾਈ ਪ੍ਰੋਜੈਕਟ ਨਹੀਂ, ਸਗੋਂ ਇਲਾਕੇ ਦੀ ਆਰਥਿਕ ਅਤੇ ਸਮਾਜਿਕ ਤਰੱਕੀ ਦਾ ਦਰਵਾਜ਼ਾ ਵੀ ਹੈ।
ਇਸ ਦਾ ਕ੍ਰੈਡਿਟ ਭਾਵੇਂ ਕੋਈ ਲਵੇ, ਅਸੀਂ ਇਸ ਪ੍ਰੋਜੈਕਟ ਨੂੰ ਨੇਪਰੇ ਚਾੜਨ ਵਿੱਚ ਆਪਣੀ ਸਾਰਥਕ ਭੂਮਿਕਾ ਨਿਭਾਈ..